Today in Glorious Sikh History 24.04.1980. Shaheed Bhai Kabul Singh and Bhai Ranjit Singh Ji Ex.Jathedar Akal Takhat Sahib shot dead Gurbachna Nirankari and took revenge of 13 Martyrs of 13.04.1978.
24.04.1980 ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦਾ ਕਤਲ। ਨਾਲ ਦੋ ਬਾਡੀਗਾਰਡ ਵੀ ਮਾਰੇ ਗਏ : 13 ਅਪ੍ਰੈਲ, 1978 ਨੂੰ ਅੰਮ੍ਰਿਤਸਰ ਵਿਚ ਹੋਏ ਸਿੱਖ ਕਤਲੇਆਮ ਦਾ ਮੁਕੱਦਮਾ ਹਾਈ ਕੋਰਟ ਦੇ ਹੁਕਮ ਨਾਲ ਪੰਜਾਬ ਤੋਂ ਬਾਹਰ ਕਰਨਾਲ ਵਿਚ ਤਬਦੀਲ ਕਰ ਦਿਤਾ ਗਿਆ। ਇਹ ਮੁਕੱਦਮਾ ਜਸਟਿਸ ਗੁਪਤਾ ਕੋਲ ਸੀ। ਇਸ ਮੁਕੱਦਮੇ ਵਿਚ ਪੰਜਾਬ ਸਰਕਾਰ ਦੇ ਵਕੀਲਾਂ ਨੇ ਜਾਣ-ਬੁੱਝ ਕੇ ਕਮਜ਼ੋਰ ਕੇਸ ਤਿਆਰ ਕੀਤਾ ਅਤੇ ਢਿੱਲੇ ਤਰੀਕੇ ਨਾਲ ਲੜਿਆ। ਇਹ ਵੀ ਚਰਚਾ ਚਲ ਪਈ ਸੀ ਕਿ ਨਿਰੰਕਾਰੀਆਂ ਦੇ ਮੁਖੀ ਗੁਰਬਚਨ ਸਿੰਘ ਨੇ ਅਪਣੇ ਆਪ ਨੂੰ ਅਤੇ 61 ਹੋਰ ਮੁਜਰਮਾਂ ਨੂੰ ਸਿੱਖਾਂ ਦੇ ਕਤਲ ਤੋਂ ਪੂਰੀ ਤਰ੍ਹਾਂ ਬਰੀ ਕਰਵਾਉਣ ਵਾਸਤੇ ਮੋਟੀ ਰਕਮ ਰਿਸ਼ਵਤ ਵਜੋਂ ਦਿਤੀ ਸੀ। 4 ਜਨਵਰੀ, 1980 ਨੂੰ ਇਨ੍ਹਾਂ ਮੁਜਰਮਾਂ ਨੂੰ ‘ਬਰੀ’ ਕਰਨ ਦਾ ਫ਼ੈਸਲਾ ਦੇ ਦਿਤਾ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਫ਼ੈਸਲੇ ਵਿਰੁਧ ਸਰਕਾਰ ਵਲੋਂ ਹਾਈ ਕੋਰਟ ਵਿਚ ਅਪੀਲ ਤਕ ਦਾਇਰ ਨਾ ਕੀਤੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਕੈਨੇਡਾ ਦੇ ਜਥੇਦਾਰ ਤਲਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ ਅਤੇ ਹੋਰ ਬਹੁਤ ਸਾਰੇ ਸਰਗਰਮ ਪੰਥਕ ਕਾਰਕੁਨ, ਸਿੱਖਾਂ ਦੇ ਕਤਲੇਆਮ ਦੇ ਜ਼ਿੰਮੇਵਾਰਾਂ ਨੂੰ ਯਕੀਨਨ ਸਜ਼ਾ ਦੇਣਾ ਚਾਹੁੰਦੇ ਸਨ। ਅਖ਼ੀਰ ਉਹ ਇਸ ਮਿਸ਼ਨ ਵਿਚ ਕਾਮਯਾਬ ਹੋ ਗਏ।ਸ਼ਹੀਦ ਭਾਈ ਕਾਬਲ ਸਿੰਘ ਜੀ ਅਤੇ ਭਾਈ ਰਣਜੀਤ ਸਿੰਘ ਨੇਂ ਗੁਰਬਚਨ ਸਿੰਘ ਨੂੰ ਤਿੰਨ ਮਹੀਨੇ 20 ਦਿਨ ਮਗਰੋਂ 24 ਅਪ੍ਰੈਲ, 1980 ਦੇ ਦਿਨ ਉਸ ਦੇ ਘਰ ਵਿਚ ਹੀ ਉਸ ਦੇ ਦੋ ਬਾਡੀਗਾਰਡਾਂ ਸਮੇਤ ਕਤਲ ਕਰ ਦਿਤਾ ਗਿਆ।
MJS Ramgarhia Sikh Welfare Forum, Nagpur